ਸਮੱਗਰੀ ਨੂੰ ਛੱਡੋ

ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


ਸਮਾਰਟ ਮੀਟਰ ਕੀ ਹੈ?

ਸਮਾਰਟ ਮੀਟਰ ਨਵੀਂ ਪੀੜ੍ਹੀ ਦੇ ਗੈਸ ਅਤੇ ਬਿਜਲੀ ਦੇ ਮੀਟਰ ਹਨ, ਜੋ ਪੂਰੇ ਗ੍ਰੇਟ ਬ੍ਰਿਟੇਨ ਵਿੱਚ ਲਾਏ ਜਾ ਰਹੇ ਹਨ। ਇਹ ਤੁਹਾਨੂੰ ਨੇੜਲੇ ਅਸਲ ਸਮੇਂ ਵਿੱਚ ਤੁਹਾਡੇ ਵਲੋਂ ਵਰਤੀ ਗਈ ਐਨਰਜੀ ਦੀ ਮਾਤਰਾ ਨੂੰ ਪਾਉਂਡ ਅਤੇ ਪੈਂਸ ਵਿੱਚ ਦਿਖਾਉਂਦੇ ਹਨ ਅਤੇ ਅੰਦਾਜ਼ਨ ਬਿੱਲਾਂ ਦਾ ਖਾਤਮਾ ਕਰਦੇ ਹਨ।

ਸਮਾਰਟ ਮੀਟਰ ਕਿਵੇਂ ਕੰਮ ਕਰਦਾ ਹੈ?

ਸਮਾਰਟ ਮੀਟਰ ਤੁਹਾਡੇ ਵਲੋਂ ਵਰਤੀ ਜਾ ਰਹੀ ਗੈਸ ਅਤੇ ਬਿਜਲੀ ਦੀ ਮਾਤਰਾ ਨੂੰ ਮਾਪਣ ਦੇ ਨਾਲ-ਨਾਲ ਤੁਹਾਡੇ ਲਈ ਇਸ ਦੀ ਲਾਗਤ ਦੱਸਦੇ ਹਨ, ਅਤੇ ਇਸ ਨੂੰ ਹੈਂਡੀ ਇਨ-ਹੋਮ ਡਿਸਪਲੇ 'ਤੇ ਦਿਖਾਉਂਦੇ ਹਨ।

ਉਹ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਤੁਹਾਡੇ ਐਨਰਜੀ ਸਪਲਾਇਰ ਨੂੰ ਆਟੋਮੈਟਿਕ ਮੀਟਰ ਰੀਡਿੰਗਾਂ ਵੀ ਭੇਜਦੇ ਹਨ, ਇਸ ਤਰ੍ਹਾਂ ਤੁਹਾਨੂੰ ਸਟੀਕ ਬਿੱਲ ਪ੍ਰਾਪਤ ਹੋਣਗੇ, ਨਾ ਕਿ ਅੰਦਾਜ਼ਨ।

ਸਮਾਰਟ ਮੀਟਰ ਦੇ ਇਕਵਿਪਮੈਂਟ

ਤੁਹਾਡਾ(ਡੇ) ਐਨਰਜੀ ਸਪਲਾਇਰ ਇਹ ਇੰਸਟਾਲ ਕਰੇਗਾ(ਕਰਨਗੇ):
  • ਇੱਕ ਸਮਾਰਟ ਬਿਜਲੀ ਮੀਟਰ
  • ਇੱਕ ਸਮਾਰਟ ਗੈਸ ਮੀਟਰ (ਜਦੋਂ ਤੱਕ ਤੁਸੀਂ ਗੈਸ ਮੇਨਸ 'ਤੇ ਨਹੀਂ ਹੁੰਦੇ ਹੋ)

ਅਤੇ ਜਦੋਂ ਤੁਹਾਡਾ ਮੀਟਰ ਇੰਸਟਾਲ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਇਨ-ਹੋਮ ਡਿਸਪਲੇ ਵੀ ਦਿੱਤੀ ਜਾਵੇਗੀ।


ਆਪਣੇ ਸਮਾਰਟ ਮੀਟਰ ਨੂੰ ਇੰਸਟਾਲ ਕਰਾਉਣਾ

ਸਮਾਰਟ ਮੀਟਰ ਕਿਵੇਂ ਕੰਮ ਕਰਦਾ ਹੈ?

ਇਨ-ਹੋਮ ਡਿਸਪਲੇ ਤੁਹਾਨੂੰ ਕੀ ਦਿਖਾਉਂਦੀ ਹੈ

ਇਨ-ਹੋਮ ਡਿਸਪਲੇ ਉੱਤੇ, ਤੁਸੀਂ ਇਹ ਸਾਫ਼-ਸਾਫ਼ ਦੇਖ ਸਕੋਗੇ:
  • ਤੁਸੀਂ ਨੇੜਲੇ ਵਾਸਤਵਿਕ ਸਮੇਂ ਵਿੱਚ ਕਿੰਨੀ ਐਨਰਜੀ ਦੀ ਵਰਤੋਂ ਕਰ ਰਹੇ ਹੋ
  • ਪਿਛਲੇ ਘੰਟੇ, ਹਫ਼ਤੇ, ਅਤੇ ਮਹੀਨੇ ਵਿੱਚ ਕਿੰਨੀ ਐਨਰਜੀ ਦੀ ਵਰਤੋਂ ਕੀਤੀ ਗਈ ਸੀ (ਅਤੇ ਇਸਦੀ ਲਾਗਤ ਕੀ ਹੈ)
  • ਤੁਹਾਡੀ ਬਿਜਲੀ ਦੀ ਵਰਤੋਂ ਉੱਚ, ਮੱਧ ਜਾਂ ਘੱਟ ਹੈ
  • ਬਿਜਲੀ ਲਈ ਨੇੜਲੇ ਵਾਸਤਵਿਕ ਸਮੇਂ ਵਿੱਚ ਅਤੇ ਗੈਸ ਲਈ ਹਰ ਅੱਧੇ ਘੰਟੇ ਵਿੱਚ ਅਪਡੇਟ।

ਜੇ ਤੁਹਾਡੇ ਕੋਲ ਇੱਕ ਪ੍ਰੀਪੇ ਮੀਟਰ ਹੈ, ਤਾਂ ਇਹ ਹੇਠ ਲਿਖਿਆ ਵੀ ਦਿਖਾਏਗਾ:

  • ਤੁਹਾਡੇ ਕੋਲ ਕਿੰਨਾ ਕ੍ਰੈਡਿਟ ਬਚਿਆ ਹੈ
  • ਤੁਹਾਡੇ ਕੋਲ ਆਪਣੇ ਐਮਰਜੰਸੀ ਕ੍ਰੈਡਿਟ ਬੈਲੰਸ ਵਿੱਚ ਕਿੰਨਾ ਹੈ
  • ਤੁਹਾਡਾ ਦੇਣਦਾਰੀ ਬੈਲੰਸ (ਜੇ ਤੁਹਾਡਾ ਕੋਈ ਹੁੰਦਾ ਹੈ)
  • ਕੀ ਤੁਹਾਡਾ ਕ੍ਰੈਡਿਟ ਘੱਟ ਰਿਹਾ ਹੈ।

ਤੁਹਾਡਾ ਸਮਾਰਟ ਮੀਟਰ ਡਿਸਪਲੇ

Padlock

ਸਮਾਰਟ ਮੀਟਰ ਅਤੇ ਵਾਇਰਲੈੱਸ ਸਿਸਟਮ

ਤੁਹਾਡੇ ਘਰ ਵਿੱਚ, ਸਮਾਰਟ ਮੀਟਰ ਮੋਬਾਇਲ ਫ਼ੋਨ ਜਾਂ ਟੀਵੀ ਦੀ ਤਰ੍ਹਾਂ ਰੇਡੀਓ ਵੇਵ ਦੀ ਵਰਤੋਂ ਕਰਕੇ ਆਪਣੇ ਸੁਰੱਖਿਅਤ, ਵਾਇਰਲੈੱਸ ਨੈਟਵਰਕ ਦੀ ਵਰਤੋਂ ਕਰਦੇ ਹਨ। (ਇਹ ਤੁਹਾਡੇ ਵਾਈਫਾਈ (wifi) ਦੀ ਵਰਤੋਂ ਨਹੀਂ ਕਰੇਗਾ ਅਤੇ ਤੁਹਾਨੂੰ ਇਸਦੇ ਕੰਮ ਕਰਦੇ ਰਹਿਣ ਲਈ ਆਪਣੇ ਘਰ ਵਿੱਚ ਵਾਈਫਾਈ ਦੀ ਲੋੜ ਨਹੀਂ ਹੈ)।

ਤੁਹਾਡੇ ਸਮਾਰਟ ਮੀਟਰ ਤੁਹਾਡੇ ਘੱਰ ਦੇ ਬਾਹਰ ਸਮਾਨ ਵਾਇਰਲੈੱਸ ਨੈਟਵਰਕ ਨਾਲ ਲਿੰਕ ਕਰਨਗੇ। ਇਹ ਨੈਟਵਰਕ ਨਿਊ ਡੇਟਾ ਐਂਡ ਕਮਊਨੀਕੇਸ਼ਨ ਕੰਪਨੀ ਵਲੋਂ ਚਲਾਇਆ ਜਾਂਦਾ ਹੈ, ਜਿਸ ਦਾ ਧਿਆਨ ਐਨਰਜੀ ਪ੍ਰਬੰਧਕ ਆਫਜੈੱਮ (Ofgem) ਰਾਹੀਂ ਰੱਖਿਆ ਜਾਂਦਾ ਹੈ।

ਇੱਥੇ ਸਮਾਰਟ ਮੀਟਰ ਡੇਟਾ ਨੂੰ ਪ੍ਰਾਈਵੇਟ ਅਤੇ ਸੁਰੱਖਿਅਤ ਰੱਖਣ ਲਈ ਸਖਤ ਨਵੇਂ ਨਿਯਮ ਅਤੇ ਕਾਨੂੰਨ ਹਨ।

ਕਿਹੜਾ ਡੇਟਾ ਲਿਆ ਗਿਆ ਹੈ ਅਤੇ ਇਸਨੂੰ ਕਿਵੇਂ ਵਰਤਿਆ ਗਿਆ ਹੈ?

ਸਮਾਰਟ ਮੀਟਰ ਤੁਹਾਡੇ ਵਲੋਂ ਵਰਤੀ ਗਈ ਐਨਰਜੀ ਬਾਰੇ ਡੇਟਾ ਨੂੰ ਸਟੋਰ ਕਰਦੇ ਹਨ, ਪਰ ਇਹ ਤੁਹਾਡਾ ਨਿਜੀ ਡੇਟਾ ਸਟੋਰ ਨਹੀਂ ਕਰਦੇ। ਤੁਹਾਡੀ ਐਨਰਜੀ ਦੀ ਵਰਤੋਂ ਤੁਹਾਡੇ ਲਈ ਸਕ੍ਰੀਨ 'ਤੇ ਦਿਖਾਈ ਦਿੰਦੀ ਹੈ ਅਤੇ ਤੁਹਾਡੀ ਇਜਾਜ਼ਤ ਦੇ ਨਾਲ, ਤੁਹਾਨੂੰ ਮੀਟਰ ਰੀਡਿੰਗ ਭੇਜਣ ਵਾਲੇ ਤੁਹਾਡੇ ਐਨਰਜੀ ਸਪਲਾਇਰ ਨਾਲ ਵੀ ਸਾਂਝੀ ਕੀਤੀ ਜਾਂਦੀ ਹੈ।

ਐਨਰਜੀ ਨੈਟਵਰਕ ਆਪਰੇਟਰ ਵੀ ਇਸ ਡੇਟਾ ਨੂੰ ਦੇਖ ਸਕਦੇ ਹਨ, ਪਰ ਸਿਰਫ਼ ਅਨਾਮ ਰੂਪ ਵਿੱਚ। ਇਹ ਇਸਲਈ ਹੈ ਤਾਂਕਿ ਉਹ ਤੁਹਾਡੀ ਐਨਰਜੀ ਵਰਤੋਂ ਨੂੰ ਚੰਗੀ ਤਰ੍ਹਾਂ ਸਮਝ ਸਕਣ, ਤੁਹਾਡੀ ਬਿਜਲੀ ਦੀ ਖੱਪਤ ਨਾਲ ਕੁਸ਼ਲਤਾ ਨਾਲ ਨਿਪਟ ਸਕਣ ਅਤੇ ਬ੍ਰਿਟੇਨ ਦੀਆਂ ਐਨਰਜੀ ਜ਼ਰੂਰਤਾਂ ਲਈ ਬਿਹਤਰ ਯੋਜਨਾ ਬਣਾ ਸਕਣ।