ਸਮੱਗਰੀ ਨੂੰ ਛੱਡੋ

ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


ਸਮਾਰਟ ਮੀਟਰ ਕੀ ਨਹੀ ਹੈ?

ਤੁਹਾਡੇ ਘਰ ਵਿੱਚ ਪਹਿਲਾਂ ਤੋ ਹੀ ਗੈਜਟ ਹੋ ਸਕਦੇ ਹਨ, ਜੋ ਤੁਹਾਡੀ ਐਨਰਜੀ ਵਰਤਣ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਜੇ ਤੁਹਾਨੂੰ ਹੁਣ ਮੀਟਰ ਦੀ ਰੀਡਿੰਗ ਨਹੀਂ ਲੈਣੀ ਪੈਂਦੀ ਜਾਂ ਤੁਹਾਨੂੰ ਅੰਦਾਜ਼ਨ ਰੀਡਿੰਗ ਨਹੀਂ ਮਿਲ ਰਹੀ, ਤਾਂ ਇਹ ਅਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟ ਮੀਟਰ ਹੈ।

ਹੇਠਾਂ ਦਿੱਤਾ ਟੇਬਲ ਦੋ ਮੁੱਖ ਪ੍ਰਕਾਰ ਦੇ ਡਿਵਾਈਸ ਹਨ, ਜਿਸਨੂੰ ਕਦੇ ਕਦੇ ਸਮਾਰਟ ਮੀਟਰ ਸਮਝਿਆ ਜਾਂਦਾ ਹੈ - ਸਮਾਰਟ ਥਰਮੋਸਟੈਟ ਅਤੇ ਐਨਰਜੀ ਮਾਨੀਟਰ।

 
ਸਮਾਰਟ ਥਰਮੋਸਟੈਟ

ਸਮਾਰਟ ਥਰਮੋਸਟੈਟ

ਇਹ ਤੁਹਾਡੇ ਵਾਈਫਾਈ ਨਾਲ ਜੁੜੇ ਹੁੰਦੇ ਹਨ, ਤਾਕਿ ਤੁਸੀਂ ਆਪਣੇ ਸਮਾਰਟ ਫੋਨ ਰਾਹੀਂ ਆਪਣੀ ਹੀਟਿੰਗ ਅਤੇ ਗਰਮ ਪਾਣੀ ਨੂੰ ਰਿਮੋਟ ਨਾਲ ਕੰਟਰੋਲ ਕਰ ਸਕੋ।

ਮੁੱਖ ਫ਼ਰਕ ਹਨ:

ਸਮਾਰਟ ਥਰਮੋਸਟੈਟ ਸਮਾਰਟ ਮੀਟਰ
ਆਪਣੇ ਥਰਮੋਸਟੈਟ ਨੂੰ ਰਿਮੋਟ ਨਾਲ ਕੰਟਰੋਲ ਕਰੋ ਆਪਣੀ ਗੈਸ ਅਤੇ ਬਿਜਲੀ ਦੀ ਵਰਤੋਂ ਦੀ ਨਿਗਰਾਨੀ ਕਰੋ।
ਤੁਹਾਨੂੰ ਦਿਖਾਉੁਦੇ ਨਹੀਂ ਹਨ ਕਿ ਅਸਲ ਵਿੱਚ ਕਿੰਨਾ ਖਰਚ ਹੋ ਰਿਹਾ ਹੈ। ਹਾਲਾਂਕਿ ਕੁਝ ਅੰਦਾਜ਼ਾ ਦੇ ਸਕਦੇ ਹਨ। ਤੁਹਾਨੂੰ ਦਿਖਾਉਂਦਾ ਹੈ ਕਿ ਤੁਸੀਂ ਕਿੰਨੀ ਐਨਰਜੀ ਦੀ ਵਰਤੋਂ ਕਰ ਰਹੇ ਹੋ ਅਤੇ ਨੇੜਲੇ ਅਸਲ ਸਮੇਂ ਵਿੱਚ, ਪਾਉਂਡਸ ਵਿੱਚ ਇਸਦੀ ਕਿੰਨੀ ਲਾਗਤ ਹੈ।
ਆਪਣੀ ਗੈਸ ਅਤੇ ਬਿਜਲੀ ਦੀ ਵਰਤੋਂ ਦੀ ਨਿਗਰਾਨੀ ਕਰੋ। ਸਾਰੇ ਉਪਕਰਣਾਂ ਵਿੱਚ ਸਮੁੱਚੀ ਐਨਰਜੀ ਵਰਤਣ ਦੀ ਨਿਗਰਾਨੀ ਕਰੋ।
ਅਕਸਰ ਖ਼ਰੀਦਣ ਅਤੇ ਇੰਸਟਾੱਲ ਕਰਨ ਲਈ ਪੈਸਾ ਦੇਣਾ ਪੈਂਦਾ ਹੈ। ਤੁਹਾਨੂੰ ਕੁਝ ਵੀ ਭੁਗਤਾਨ ਨਹੀਂ ਕਰਨਾ ਪੈਂਦਾ ਅਤੇ ਇਸਦੀ ਇੰਸਟਾੱਲੇਸ਼ਨ ਮੁਫ਼ਤ ਹੈ।
ਵਾਈਫਾਈ ਦੀ ਲੋੜ ਪੈਂਦੀ ਹੈ| ਵਾਈਫਾਈ ਨਾਲ ਕਨੈਕਟ ਕਰਨ ਦੀ ਲੋੜ ਨਹੀਂ ਹੈ।

ਐਨਰਜੀ ਮਾਨੀਟਰ

ਐਨਰਜੀ ਮਾਨੀਟਰ

ਇਹ ਹੱਥ ਵਿਚ ਫੜੇ ਜਾਣ ਵਾਲੇ ਜਾਂ ਟੇਬਲ 'ਤੇ ਰੱਖੇ ਜਾਣ ਵਾਲੇ ਸਧਾਰਨ ਉਪਕਰਣ ਹਨ, ਜੋ ਅਸਲ ਸਮੇਂ ਵਿੱਚ ਤੁਹਾਡੇ ਵਲੋਂ ਵਰਤੀ ਜਾਣ ਵਾਲੀ ਬਿਜਲੀ ਦੀ ਮਾਤਰਾ ਦਾ ਅੰਦਾਜ਼ਾ ਲਾਉਂਦਾ ਹੈ।

ਮੁੱਖ ਫ਼ਰਕ ਹਨ:

ਐਨਰਜੀ ਮਾਨੀਟਰ ਸਮਾਰਟ ਮੀਟਰ
ਨੇੜਲੇ ਅਸਲ ਸਮੇਂ ਵਿੱਚ ਤੁਹਾਡੇ ਵਲੋਂ ਵਰਤੀ ਗਈ ਬਿਜਲੀ ਨੂੰ ਮਾਨੀਟਰ ਕਰੋ। (ਜ਼ਿਆਦਾਤਰ ਗੈਸ ਨੂੰ ਨਹੀਂ ਮਾਪਦੇ)। ਨੇੜਲੇ ਅਸਲ ਸਮੇਂ ਵਿੱਚ ਤੁਹਾਡੇ ਵਲੋਂ ਵਰਤੀ ਗਈ ਗੈਸ ਅਤੇ ਬਿਜਲੀ ਨੂੰ ਮਾਨੀਟਰ ਕਰੋ।
ਆਪਣੇ ਐਨਰਜੀ ਸਪਲਾਇਰ ਨੂੰ ਕੋਈ ਵੀ ਜਾਣਕਾਰੀ ਨਾ ਭੇਜੋ। ਆਪਣੇ ਐਨਰਜੀ ਸਪਲਾਇਰ ਨੂੰ ਵਾਇਰਲੈਸ ਤਰੀਕੇ ਤੋਂ ਮਿਤੀ ਭੇਜੋ।
ਤੁਹਾਨੂੰ  ਹੱਥੀਂ ਮੀਟਰ ਰੀਡਿੰਗ ਮੁਹੱਈਆ ਕਰਨ ਦੀ ਲੋੜ ਹੈ। ਮੀਟਰ ਰੀਡਿੰਗ ਦੀ ਲੋੜ ਨੂੰ ਹਟਾਓ।
ਖ਼ਰੀਦਣ ਅਤੇ ਇੰਸਟਾੱਲ ਕਰਨ ਦੀ ਲਾਗਤ। ਇਸ ਲਈ ਤੁਹਾਨੂੰ ਕੁਝ ਵੀ ਖ਼ਰਚ ਨਹੀਂ ਕਰਨਾ ਪੈਣਾ ਅਤੇ ਇਹ ਬਿਨਾ ਲਾਗਤ ਤੋਂ ਇੰਸਟਾੱਲ ਕੀਤਾ ਜਾਂਦਾ ਹੈ।