ਇੰਸਟਾਲੇਸ਼ਨ ਕਿਵੇਂ ਕੀਤਾ ਜਾਂਦਾ ਹੈ?
ਸਮਾਰਟ ਮੀਟਰ ਇੰਸਟਾਲੇਸ਼ਨ ਪ੍ਰਕ੍ਰਿਆ ਇੱਕ ਸਿੱਧੀ ਪ੍ਰਕ੍ਰਿਆ ਹੈ। ਇਹ ਹੇਠ ਤਰ੍ਹਾਂ ਕੰਮ ਕਰੇਗਾ:
ਇੰਸਟਾਲੇਸ਼ਨ ਲਈ ਤਿਆਰੀ ਅਤੇ ਕੀ ਉਮੀਦ ਕਰੋ
ਤੁਹਾਡੇ ਇੰਸਟਾਲੇਸ਼ਨ ਤੋਂ ਪਹਿਲਾਂ
ਤੁਹਾਡਾ ਐਨਰਜੀ ਸਪਲਾਇਰ ਇੰਸਟਾਲੇਸ਼ਨ ਲਈ ਸਮਾਂ ਅਤੇ ਤਰੀਕ ਲੈਣ ਲਈ ਤੁਹਾਨੂੰ ਫੋਨ ਕਰੇਗਾ। ਉਹ ਤੁਹਾਨੂੰ ਦੱਸਣਗੇ ਕਿ ਕੀ ਉਮੀਦ ਕੀਤੀ ਜਾ ਸਕਦੀ ਹੈ, ਕਿੰਨਾ ਸਮਾਂ ਲੱਗੇਗਾ ਅਤੇ ਜੇ ਇੱਥੇ ਕੁਝ ਖਾਸ ਹੈ, ਜੋ ਤੁਹਾਨੂੰ ਕਰਨ ਦੀ ਲੋੜ ਹੈ।
ਸੁਝਾਅ:
ਤੁਹਾਨੂੰ ਇੰਸਟਾਲਰ ਨੂੰ ਉਸੇ ਦਿਨ ਦੱਸਣ ਦੀ ਲੋੜ ਹੈ ਅਤੇ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਉਹ ਤੁਹਾਡੇ ਪੁਰਾਣੇ ਮੀਟਰ ਤੱਕ ਪਹੁੰਚ ਸਕਣ। ਤਾਕਿ ਤੁਸੀਂ ਅਲਮਾਰੀ ਨੂੰ ਸਾਫ ਕਰ ਸਕੋ। ਕੋਈ ਵੀ ਪਹੁੰਚ ਸਮੱਸਿਆ ਹੈ, ਤਾਂ ਆਪਣੇ ਸਪਲਾਇਰ ਨੂੰ ਦੱਸੋ।
ਤੁਹਾਡੇ ਇੰਸਟਾਲੇਸ਼ਨ ਦੌਰਾਨ
ਤੁਹਾਨੂੰ ਇੱਕ ਸਮਾਰਟ ਇਲੇਕਟ੍ਰਿਸਿਟੀ ਮੀਟਰ ਅਤੇ ਸਮਾਰਟ ਗੈਸ ਮੀਟਰ ਪ੍ਰਾਪਤ ਹੋਵੇਗਾ। ਇਹ ਆਮਤੌਰ 'ਤੇ ਉਥੇ ਹੀ ਲਗਾਇਆ ਜਾਂਦਾ ਹੈ ਜਿਥੇ ਪੁਰਾਣਾ ਮੀਟਰ ਲੱਗਾ ਹੋਇਆ ਸੀ, ਜੇ ਉਹ ਇਸਨੂੰ ਕਿਤੇ ਹੋਰ ਲਗਾਉਣਾ ਚਾਹੁੰਦੇ ਹਨ, ਤੁਹਾਨੂੰ ਪਹਿਲਾਂ ਇੰਸਟਾਲਰ ਨੂੰ ਪੁੱਛਣ ਦੀ ਲੋੜ ਹ
ਤੁਹਾਨੂੰ ਇੱਕ ਸਮਾਰਟ ਮੀਟਰ ਡਿਸਪਲੇ ਵੀ ਦਿੱਤਾ ਜਾਵੇਗਾ ਜਿਸਨੂੰ ਤੁਸੀਂ ਆਪਣੇ ਘਰ ਵਿੱਚ ਕਿਤੇ ਵੀ ਲਗਾ ਸਕਦੇ ਹੋ। ਤੁਹਾਨੂੰ ਇਹ ਲੈਣ ਦੀ ਲੋੜ ਨਹੀਂ ਹੈ, ਪਰ ਇਹ ਪਤਾ ਕਰਨ ਦਾ ਆਸਾਨ ਤਰੀਕਾ ਹੈ ਕਿ ਤੁਸੀਂ ਕਿੰਨੀ ਐਨਰਜੀ ਦੀ ਵਰਤੋਂ ਕੀਤੀ ਹੈ ਅਤੇ ਤੁਹਾਡੇ ਲਈ ਇਸਦੀ ਕਿੰਨੀ ਲਾਗਤ ਹੈ। ਡਿਸਪਲੇ ਸਕ੍ਰੀਨ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਵੇਗਾ।
ਇੰਸਟਾਲਰ ਨੂੰ ਹੇਠਲੇ ਕੰਮ ਕਰਨੇ ਹੋਣਗੇ:
- ਉਸਨੂੰ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਫੋਟੋ ਆਈਡੀ ਵਿਖਾਉਣਾ ਹੈ
- ਦੱਸਣਾ ਹੈ ਕਿ ਤੁਹਾਡਾ ਸਮਾਰਟ ਮੀਟਰ ਕੀ ਕਰਦਾ ਹੈ ਅਤੇ ਇਸਨੂੰ ਕਿਵੇਂ ਵਰਤਿਆ ਜਾਂਦਾ ਹੈ
- ਜਾਂਚ ਕਰਨੀ ਹੈ ਕਿ ਇਹ ਠੀਕ ਕੰਮ ਕਰੇ
- ਇਸ ਨੂੰ ਵਰਤਣ ਲਈ ਹੈਂਡੀ ਗਾਈਡ ਦੇਣੀ ਹੈ
- ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਹਨ
- ਦੱਸਣਾ ਹੈ ਕਿ ਤੁਸੀਂ ਕਿੱਥੇ ਵਧੇਰੀ ਮੱਦਦ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
ਕੀ ਸਮਾਰਟ ਮੀਟਰ ਨੂੰ ਇੰਸਟਾਲ ਕਰਨ ਵਾਲਾ ਵਿਅਕਤੀ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ?
ਹਾਂ, ਸਾਰੇ ਇੰਸਟਾਲਰਾਂ ਦਾ ਰਸਮੀ ਯੋਗਤਾ ਪਾਸ ਕਰਨਾ ਜਰੂਰੀ ਹੈ ਅਤੇ ਵਿਸ਼ੇਸ਼ ਰਾਸ਼ਟਰੀ ਮਾਨਕਾਂ ਨੂੰ ਪੂਰਾ ਕਰਨਾ ਜਰੂਰੀ ਹੈ। ਇਹ ਇਹਨਾਂ ਮਾਨਕਾਂ ਨੂੰ ਸਮਾਰਟ ਮੀਟਰ ਇੰਸਟਾਲੇਸ਼ਨ ਕੋਡ ਵਿੱਚ ਸੈਟ ਕੀਤਾ ਗਿਆ ਹੈ। ਸਾਰੇ ਐਨਰਜੀ ਸਪਲਾਇਰਾਂ ਨੂੰ ਇਸ ਕੋਡ 'ਤੇ ਹਸਤਾਖਰ ਕਰਨੇ ਹੁੰਦੇ ਹਨ, ਜਿਸਨੂੰ ਆਫਜੈੱਮ ਵਲੋਂ ਪ੍ਰਬੰਧਿਤ ਕੀਤਾ ਜਾਂਦਾ ਹੈ, ਉਹਨਾਂ ਕੋਲ ਲੋੜ ਵੇਲੇ ਸਪਲਾਇਰਾਂ ਤੇ ਇਸਨੂੰ ਲਾਗੂ ਕਰਨ ਦਾ ਅਧਿਕਾਰ ਹੈ