ਸਮਾਰਟ ਮੀਟਰ ਕੌਣ ਪ੍ਰਾਪਤ ਕਰ ਸਕਦਾ ਹੈ?
ਬ੍ਰਿਟੇਨ ਵਿੱਚ ਹਰ ਪਰਿਵਾਰ ਨੂੰ ਰਾਸ਼ਟਰੀ ਰੋਲਆਉਟ ਦੇ ਹਿੱਸੇ ਦੇ ਰੂਪ ਵਿੱਚ ਇੱਕ ਸਮਾਰਟ ਮੀਟਰ ਪ੍ਰਾਪਤ ਹੋ ਸਕਦਾ ਹੈ। ਤਹਾਡਾ ਐਨਰਜੀ ਸਪਲਾਇਰ ਇਸਨੂੰ ਬਿਨਾ ਕਿਸੇ ਲਾਗਤ ਤੋਂ ਤੁਹਾਡੇ ਘਰ ਇੰਸਟਾਲ ਕਰੇਗਾ। ਜੇ ਤੁਸੀਂ ਅਕਾਉਂਟ ਹੋਲਡਰ ਹੋ, ਜੋ ਐਨਰਜੀ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸਦੇ ਹੱਕਦਾਰ ਹੋ।
ਜੇ ਤੁਸੀਂ ਹੇਠਲਿਆਂ ਵਿੱਚੋ ਕੋਈ ਹੋ, ਤਾਂ ਤੁਹਾਨੂੰ ਕੁਝ ਚੀਜਾਂ ਦੀ ਲੋੜ ਹੈ:
ਸਮਾਰਟ ਮੀਟਰ ਅਤੇ ਮਕਾਨ ਮਾਲਕ
ਮਕਾਨ-ਮਾਲਕ ਦੇ ਤੌਰ 'ਤੇ, ਜੇ ਤੁਸੀਂ ਖੁਦ ਬਿਲ ਪ੍ਰਾਪਤ ਕਰਦੇ ਹੋ, ਤਾਂ ਸਮਾਰਟ ਮੀਟਰ ਤੁਹਾਨੂੰ ਫਾਇਦਾ ਦੇ ਸਕਦਾ ਹੈ। ਜੇ ਤੁਸੀਂ ਆਪਣੇ ਕਿਰਾਏਦਾਰ ਤੋਂ ਗੈਸ ਅਤੇ ਬਿਜਲੀ ਨਾਲ ਕਿਰਾਇਆ ਵਸੂਲਦੇ ਹੋ, ਤਾਂ ਤੁਸੀਂ ਸਪਸ਼ਟ ਤੌਰ 'ਤੇ ਵੇਖ ਸਕਦੇ ਹੋ ਕਿ ਤੁਹਾਡੇ ਕਿਰਾਏਦਾਰ ਨੇ ਕਿੰਨੀ ਬਿਜਲੀ ਦੀ ਵਰਤੋਂ ਕੀਤੀ ਹੈ ਅਤੇ ਇਸਦੀ ਲਾਗਤ ਕੀ ਹੈ।
ਤੁਹਾਡੇ ਕਿਰਾਏਦਾਰ ਨੂੰ ਵੀ ਸਮਾਰਟ ਮੀਟਰ ਦਾ ਫਾਇਦਾ ਹੈ।
ਜੇ ਤੁਹਾਡੇ ਕਿਰਾਏਦਾਰ ਖੁੱਦ ਬਿਲ ਦਾ ਭੁਗਤਾਨ ਕਰਦੇ ਹਨ, ਤਾਂ ਸਮਾਰਟ ਮੀਟਰ ਉਹਨਾਂ ਦੀ ਵੀ ਮਦਦ ਕਰ ਸਕਦਾ ਹੈ। ਉਹਨਾਂ ਨੂੰ ਹਮੇਸ਼ਾ ਪਤਾ ਹੋਵੇਗਾ ਕਿ ਉਹਨਾਂ ਦਾ ਕਿੰਨਾਂ ਬਕਾਇਆ ਹੈ ਅਤੇ ਉਹ ਬਿੱਲ ਨੂੰ ਆਸਾਨੀ ਨਾਲ ਬਰਾਬਰ ਵੰਡ ਸਕਦੇ ਹਨ।
ਸਮਾਰਟ ਮੀਟਰ ਹਰ ਘਰ ਨੂੰ ਪੇਸ਼ ਕੀਤਾ ਜਾ ਰਿਹਾ ਹੈ
ਬਿੱਲ ਦਾ ਭੁਗਤਾਨ ਕਰਨ ਵਾਲੇ ਕਿਰਾਏਦਾਰ ਨੂੰ ਸਮਾਰਟ ਮੀਟਰ ਇੰਸਟਾਲ ਕਰਾਉਣ ਲਈ ਤੁਹਾਡੀ ਇਜਾਜ਼ਤ ਦੀ ਲੋੜ ਨਹੀਂ ਹੈ। ਉਹ ਰਾਸ਼ਟਰੀ ਰੋਲਆਉਟ ਦਾ ਹਿੱਸਾ ਹਨ। ਹਾਲਾਂਕਿ, ਸਮਾਰਟ ਮੀਟਰ ਤੁਹਾਡੇ ਦੋਨਾਂ ਲਈ ਫਾਇਦੇਮੰਦ ਹੈ, ਇਸ ਲਈ ਜੇ ਤੁਸੀਂ ਇਸਨੂੰ ਫਿੱਟ ਕਰਾਉਣ 'ਚ ਖੁਸ਼ ਹੋ, ਤਾਂ ਆਪਣੇ ਕਿਰਾਏਦਾਰ ਨੂੰ ਇਸ ਬਾਰੇ ਦੱਸਣਾ ਇੱਕ ਚੰਗਾ ਵਿਚਾਰ ਹੈ।