ਸਮੱਗਰੀ ਨੂੰ ਛੱਡੋ

ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


ਸਮਾਰਟ ਐਨਰਜੀ ਜੀਬੀ ਬਾਰੇ

ਸਮਾਰਟ ਐਨਰਜੀ ਜੀਬੀ ਸਮਾਰਟ ਮੀਟਰ ਰੋਲਆਉਟ ਲਈ ਰਾਸ਼ਟਰੀ ਮੁਹਿੰਮ ਹੈ। ਅਸੀਂ ਸਰਕਾਰ ਤੋਂ ਸੁਤੰਤਰ ਹਾਂ, ਅਸੀਂ ਐਨਰਜੀ ਸਪਲਾਇਰ ਨਹੀਂ ਹਾਂ ਅਤੇ ਅਸੀਂ ਸਮਾਰਟ ਮੀਟਰ ਫਿੱਟ ਨਹੀਂ ਕਰਦੇ। ਅਸੀਂ ਇਥੇ ਇਹ ਯਕੀਨੀ ਬਣਾਉਣ ਲਈ ਹਾਂ ਕਿ ਗ੍ਰੇਟ ਬ੍ਰਿਟੇਨ ਵਿੱਚ ਹਰ ਕੋਈ ਸਮਾਰਟ ਮੀਟਰ, ਰੋਲਆਉਟ ਅਤੇ ਆਪਣੀ ਗੈਸ ਅਤੇ ਬਿਜਲੀ ਨੂੰ ਕੰਟਰੋਲ 'ਚ ਰੱਖਣ ਲਈ ਆਪਣੇ ਮੀਟਰ ਦੀ ਵਰਤੋਂ ਨੂੰ ਸਮਝੇ।

ਹਰ ਕੋਈ ਇਸ 'ਚ ਸ਼ਾਮਲ ਹੋ ਰਿਹਾ ਹੈ

ਅਸੀਂ ਹਰ ਕਿਸੇ ਨੂੰ ਸਮਾਰਟ ਮੀਟਰ ਲਈ 'ਹਾਂ' ਕਹਿਣ ਲਈ ਉਤਸਾਹ ਅਤੇ ਭਰੋਸਾ ਦੇਣਾ ਚਾਹੁੰਦੇ ਹਾਂ। ਅਸੀਂ ਯਕੀਨੀ ਬਣਾਵਾਂਗੇ ਕਿ ਹਰ ਕਿਸੇ ਨੂੰ ਪਤਾ ਹੋਵੇ ਕਿ ਉਹ ਆਪਣੇ ਸਮਾਰਟ ਮੀਟਰ ਨੂੰ ਕਿਵੇਂ ਵਰਤ ਸਕਦੇ ਹਨ ਅਤੇ ਇਸਦੇ ਕੀ ਲਾਭ ਹਨ।

ਤੁਹਾਡੇ ਲਈ ਲਾਭ

ਅਸੀਂ ਇਹ ਕਿਉ ਕਰ ਰਹੇ ਹਾਂ

ਅਸੀਂ ਚਾਹੁੰਦੇ ਹਾਂ ਕਿ ਗਾਹਕ ਨੂੰ ਐਨਰਜੀ ਦਾ ਸਹੀ ਬਿੱਲ ਮਿਲੇ। ਸਮਾਰਟ ਮੀਟਰ ਤੁਹਾਨੂੰ ਸੁਪਰਮਾਰਕੀਟ ਸ਼ਾਪਿੰਗ ਦੀ ਤਰ੍ਹਾਂ ਹੀ ਐਨਰਜੀ ਦਾ ਭੁਗਤਾਨ ਕਰਨ ਦਾ ਤਰੀਕਾ ਲੈ ਕੇ ਆਇਆ ਹੈ। ਅਸੀਂ ਇਹ ਵੀ ਸੋਚਦੇ ਹਾਂ ਕਿ ਸਮਾਰਟ ਮੀਟਰ 'ਚ ਗ੍ਰੇਟ ਬ੍ਰਿਟੇਨ ਨੂੰ ਇੱਕ ਭਰੋਸੇਯੋਗ, ਸੁਰੱਖਿਅਤ ਐਨਰਜੀ ਸਪਲਾਈ ਵਿੱਚ ਮਦਦ ਕਰਨ ਦੀ ਤਾਕਤ ਹੈ। 

ਅੱਪਗਰੇਡ ਵਿੱਚ ਸਾਡੀ ਭੂਮਿਕਾ

ਸਾਡਾ ਕੰਮ ਹਰ ਕਿਸੇ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ, ਕਿ ਘੱਟ-ਆਮਦਨ, ਕਮਜ਼ੋਰ ਅਤੇ ਪ੍ਰੀਪੇਅ ਗਾਹਕਾਂ ਲਈ ਸਮਾਰਟ ਮੀਟਰ ਦੇ ਲਾਭਾਂ ਨੂੰ ਯਕੀਨੀ ਬਣਾਉਣਾ ਸਾਡੀ ਖਾਸ ਡਿਉਟੀ ਹੈ।

ਸਾਡਾ ਸਮੁੱਚਾ ਟੀਚਾ:

  • ਗਾਹਕਾਂ ਵਿੱਚ ਜਾਗਰੂਕਤਾ ਅਤੇ ਸਮਝ ਦਾ ਵਿਕਾਸ ਕਰਨਾ
  • ਸਮਾਰਟ ਮੀਟਰ ਵਿੱਚ ਗਾਹਕਾਂ ਦਾ ਵਿਸ਼ਵਾਸ ਵਧਾਉਣਾ
  • ਸਮਾਰਟ ਮੀਟਰ ਦੇ ਲਾਭਾਂ ਨੂੰ ਜਾਣਨ ਲਈ ਕਮਜ਼ੋਰ ਖਪਤਕਾਰ ਦੀ ਮੱਦਦ ਕਰਨਾ
  • ਲਾਗਤ ਪ੍ਰਭਾਵੀ ਛੋਟੇ ਕਾਰੋਬਾਰਾਂ ਦੀ ਹਿਮਾਇਤ ਲਈ ਪਹੁੰਚ ਪ੍ਰਾਪਤ ਕਰਨਾ