ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


 
What are you looking for?

ਰੋਲਆਉਟ ਦੇ ਬਾਰੇ

 

ਸਰਕਾਰ, ਐਨਰਜੀ ਸਪਲਾਇਰ ਵਲੋਂ ਇੰਗਲੈੰਡ, ਵੇਲਜ਼ ਅਤੇ ਸਕਾਟਲੈਂਡ ਦੇ ਹਰ ਘਰ ਵਿੱਚ ਸਮਾਰਟ ਮੀਟਰ ਇੰਸਟਾੱਲ ਕਰਵਾਉਣਾ ਚਾਹੁੰਦੀ ਹੈ। 2020 ਤੱਕ ਹਰ ਘਰ ਵਿੱਚ ਸਮਾਰਟ ਮੀਟਰ ਹੋਣ ਦੇ ਟੀਚੇ ਨਾਲ ਇਥੇ ਐਨਰਜੀ ਸਪਲਾਇਰ ਲਈ 20 ਲੱਖ ਤੋ ਵੀ ਵੱਧ ਘਰ ਹਨ।


ਰੋਲਆਉਟ ਕਿਉ?

 

ਯੂਰੋਪੀ ਯੂਨੀਅਨ ਨੇ ਸਾਰੀਆਂ ਮੈਂਬਰ ਸਰਕਾਰਾਂ ਨੂੰ ਸਾਡੀ ਐਨਰਜੀ ਸਪਲਾਈ ਨੂੰ ਅੱਪਗਰੇਡ ਕਰਨ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਉਪਾਅ ਦੇ ਇੱਕ ਹਿੱਸੇ ਵਜੋਂ ਸਮਾਰਟ ਮੀਟਰ ਲਾਉਣ ਲਈ ਕਿਹਾ ਹੈ। ਇੱਕ ਸ਼ੁਰੂਆਤੀ ਅਧਿਐਨ ਤੋਂ ਬਾਅਦ, ਬ੍ਰਿਟਿਸ਼ ਸਰਕਾਰ ਨੇ ਸਾਡੇ ਪੁਰਾਣੇ ਐਨਰਜੀ ਸਿਸਟਮ ਨੂੰ ਅੱਪਡੇਟ ਕਰਨ ਲਈ ਉਹਨਾਂ ਦੀ ਯੋਜਨਾ ਦੇ ਇੱਕ ਹਿੱਸੇ ਦੇ ਤੌਰ 'ਤੇ ਸਮਾਰਟ ਮੀਟਰ ਅਪਣਾਉਣ ਦਾ ਫੈਸਲਾ ਕੀਤਾ ਹੈ।

ਉਹ ਲੋਕਾਂ ਨੂੰ ਆਪਣੀ ਐਨਰਜੀ ਵਰਤਣ 'ਤੇ ਵਧੇਰੇ ਕੰਟਰੋਲ ਦੇਣਗੇ, ਬਿੱਲ ਨੂੰ ਸਮਝਣ ਵਿੱਚ ਉਹਨਾਂ ਦੀ ਮਦੱਦ ਕਰਣਗੇ ਅਤੇ ਉਹਨਾਂ ਨੂੰ ਆਪਣੇ ਵਲੋਂ ਵਰਤੀ ਜਾਣ ਵਾਲੀ ਐਨਰਜੀ ਦੀ ਲਾਗਤ ਵੇਖਣ 'ਚ ਮਦਦ ਕਰਣਗੇ। ਸਮਾਰਟ ਮੀਟਰ ਨਾਲ ਸਮੁੱਚੇ ਤੌਰ ਤੇ ਬ੍ਰਿਟੇਨ ਨੂੰ ਲਾਭ ਹੋਏਗਾ।

Planet is heating up

ਇਹ ਸਭ ਸਾਡੇ 'ਤੇ ਨਿਰਭਰ ਕਰਦਾ ਹੈ

 

ਸਮਾਰਟ ਮੀਟਰ ਲਾਜ਼ਮੀ ਨਹੀਂ ਹਨ ਅਤੇ ਲੋਕ ਇਸਨੂੰ ਨਾ ਲੈਣ ਦੀ ਚੋਣ ਵੀ ਕਰ ਸਕਦੇ ਹਨ। ਇਸਦਾ ਮਤਲਬ ਹੈ ਕਿ ਰਾਸ਼ਟਰੀ ਰੋਲਆਉਟ ਆਪਣੇ ਆਪ ਨਹੀਂ ਹੋਵੇਗਾ। ਸਮਾਰਟ ਮੀਟਰ ਦੇ ਲਾਭਾਂ ਬਾਰੇ ਸੁਨੇਹਾ ਪਹੁੰਚਾਉਣ ਲਈ, ਸਾਨੂੰ ਸਾਰਿਆਂ ਨੂੰ ਇਸ ਬਾਰੇ ਸਰਗਰਮ ਅਤੇ ਉਤਸਾਹਿਤ ਹੋਣ ਦੀ ਲੋੜ ਹੈ।

ਸਮਾਰਟ ਐਨਰਜੀ ਜੀਬੀ ਬਾਰੇ

ਸੁਚੱਜਾ ਭਵਿੱਖ