ਕੌਣ ਕੀ ਕਰ ਰਿਹਾ ਹੈ
ਸਮਾਰਟ ਮੀਟਰ ਫਿੱਟ ਕਰ ਰਿਹਾ ਹੈ। ਨਵੇਂ ਵਾਇਰਲੈੱਸ ਸੰਚਾਰ ਗ੍ਰਿਡ ਬਣਾ ਰਿਹਾ ਹੈ। ਯਕੀਨੀ ਬਣਾ ਰਿਹਾ ਹੈ ਕਿ ਹਰ ਕਿਸੇ ਨੂੰ ਲਾਭ ਮਿਲੇ, ਖਾਸ ਕਰਕੇ ਕਮਜੋਰਾਂ ਨੂੰ। ਇੱਥੇ ਕਈ ਸੰਸਥਾਵਾਂ ਦੇ ਨਾਲ ਨਾਲ ਨਵੇਂ ਰੇਗੂਲੇਟਰੀ ਕੋਡ ਅਤੇ ਮਿਆਰ ਹਨ। ਇੱਥੇ ਸਾਰੀਆਂ ਜ਼ਿੰਮੇਵਾਰਿਆਂ ਨੂੰ ਸੰਖੇਪ ਵਿੱਚ ਵੰਡਿਆ ਗਿਆ ਹੈ।
ਸਰਕਾਰ ਫਰੇਮਵਰਕ ਸੈੱਟ ਕਰਦੀ ਹੈ
ਸਰਕਾਰ ਨੇ ਟੀਚੇ ਸੈੱਟ ਕੀਤੇ ਹਨ ਅਤੇ ਸਮਾਰਟ ਮੀਟਰ ਦੇ ਰਾਸ਼ਟਰੀ ਰੋਲਆਉਟ ਲਈ ਭੂਮਿਕਾ ਅਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਹਨ। ਐਨਰਜੀ ਅਤੇ ਜਲਵਾਯੂ ਤਬਦੀਲੀ ਵਿਭਾਗ (DECC) ਰੋਲਆਉਟ ਦੀ ਅਗਵਾਈ ਅਤੇ ਇਸਦੀ ਨਿਗਰਾਨੀ ਕਰ ਰਿਹਾ ਹੈ। ਇਸਨੇ ਖਪਤਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਨੇਮ ਅਤੇ ਮਿਆਰ ਵੀ ਸੈੱਟ ਕੀਤੇ ਹਨ। ਇਸ ਵਿੱਚ ਉਪਕਰਣਾਂ ਲਈ ਤਕਨੀਕੀ ਮਿਆਰਾਂ ਲਈ ਅਤੇ ਕਮਜ਼ੋਰ ਲੋਕਾਂ ਦੀ ਲੋੜਾਂ ਨੂੰ ਪੂਰਾ ਕਰਨ ਲਈ ਨੇਮ ਸ਼ਾਮਲ ਹਨ।