ਮੈਂ ਸਮਾਰਟ ਮੀਟਰ ਕਿਵੇਂ ਲੈ ਸਕਦਾ ਹਾਂ
ਸਾਰੇ ਸਮਾਰਟ ਮੀਟਰਾਂ ਨੂੰ ਤੁਹਾਡੇ ਮੌਜੂਦਾ ਗੈਸ ਅਤੇ ਬਿਜਲੀ ਸਪਲਾਇਰ ਵਲੋਂ ਸਪਲਾਈ ਅਤੇ ਫਿੱਟ ਕੀਤਾ ਜਾਂਦਾ ਹੈ। ਆਪਣਾ ਸਮਾਰਟ ਮੀਟਰ ਲੈਣ ਦੇ ਚਾਰ ਅਸਾਨ ਪੜਾਅ ਹਨ। ਸਭ ਤੋ ਪਹਿਲਾਂ ਸਾਨੂੰ ਦੱਸੋ ਕਿ ਕੀ ਤੁਸੀਂ ਸਮਾਰਟ ਮੀਟਰ ਲੈਣ ਬਾਰੇ ਸੋਚ ਰਹੇ ਹੋ:
1. ਆਪਣੇ ਐਨਰਜੀ ਸਪਲਾਇਰ ਨੂੰ ਪੁੱਛੋ
ਆਪਣੇ ਐਨਰਜੀ ਸਪਲਾਇਰ ਨਾਲ ਸੰਪਰਕ ਕਰੋ ਜਾਂ ਉਹਨਾਂ ਦੇ ਟਾਈਮਟੇਬਲ ਅਤੇ ਯੋਜਨਾ ਬਾਰੇ ਹੋਰ ਜਾਣਕਾਰੀ ਲਈ ਉਹਨਾਂ ਦੀ ਵੈੱਬਸਾਈਟ 'ਤੇ ਜਾਓ। ਗੈਸ ਅਤੇ ਬਿਜਲੀ ਸਪਲਾਇਰ 2020 ਤੱਕ ਬ੍ਰਿਟੇਨ ਵਿੱਚ ਹਰ ਕਿਸੇ ਨੂੰ ਸਮਾਰਟ ਮੀਟਰ ਮੁਹੱਈਆ ਕਰਾਉਣ ਅਤੇ ਫਿੱਟ ਕਰਨ ਲਈ ਜ਼ਿੰਮੇਵਾਰ ਹਨ। ਤੁਸੀਂ ਇੱਥੇ ਵਿਸ਼ੇਸ਼ ਐਨਰਜੀ ਸਪਲਾਇਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
2. ਸਮਾਂ ਅਤੇ ਦਿਨ ਤੈਅ ਕਰੋ
ਜਦੋ ਤੁਹਾਡਾ ਐਨਰਜੀ ਸਪਲਾਇਰ ਤੁਹਾਡਾ ਸਮਾਰਟ ਮੀਟਰ ਫਿੱਟ ਕਰਨ ਲਈ ਤਿਆਰ ਹੋ ਜਾਂਦਾ ਹੈ, ਉਦੋ ਉਹ ਤੁਹਾਨੂੰ ਸਮਾਂ ਤੈਅ ਕਰਨ ਲਈ ਕਾੱਲ ਜਾਂ ਈਮੇਲ ਕਰੇਗਾ।
3.ਆਪਣੇ ਸਪਲਾਇਰ ਨੂੰ ਮੀਟਰ ਫਿੱਟ ਕਰਨ ਦਿਓ
ਇੱਕ ਸਿਖਲਾਈ ਪ੍ਰਾਪਤ ਇੰਸਟਾੱਲਰ ਤੁਹਾਡੇ ਘਰ ਫੋਨ ਕਰੇਗਾ ਅਤੇ ਤੁਹਾਡਾ ਸਮਾਰਟ ਮੀਟਰ ਫਿੱਟ ਕਰੇਗਾ। ਇਸ ਲਈ ਤੁਹਾਨੂੰ ਕੋਈ ਖਰਚ ਨਹੀਂ ਕਰਨਾ ਪਏਗਾ।
4. ਆਪਣੇ ਐਨਰਜੀ 'ਤੇ ਕੰਟਰੋਲ ਕਰਨਾ ਸ਼ੁਰੂ ਕਰੋ
ਇੰਸਟਾੱਲੇਸ਼ਨ ਦਾ ਅਮਲ ਪੂਰਾ ਹੋਣ ਤੋਂ ਬਾਅਦ, ਤੁਹਾਡਾ ਸਿਖਲਾਈਪ੍ਰਾਪਤ ਇੰਸਟਾੱਲਰ ਤੁਹਾਨੂੰ ਵਿਖਾ ਸਕਦਾ ਹੈ ਕਿ ਤੁਹਾਡਾ ਸਮਾਰਟ ਮੀਟਰ ਕਿਵੇਂ ਕੰਮ ਕਰਦਾ ਹੈ ਅਤੇ ਕਿਸੇ ਵੀ ਸੁਆਲ ਦਾ ਜਵਾਬ ਦੇ ਸਕਦਾ ਹੈ।
ਬੱਸ ਇੰਨਾ ਹੀ।
ਇਸ ਤੋਂ ਬਾਅਦ, ਤੁਸੀਂ ਸਮਾਰਟ ਮੀਟਰ ਦੇ ਲਾਭਾਂ ਦਾ ਆਨੰਦ ਮਾਨਣ ਲਈ ਤਿਆਰ ਹੋ ਜਾਓਗੇ। ਤੁਸੀਂ ਵੇਖ ਸਕੋਗੇ ਕਿ ਤੁਸੀਂ ਨੇੜਲੇ ਅਸਲ ਸਮੇਂ ਵਿੱਚ ਕਿੰਨੀ ਐਨਰਜੀ ਦੀ ਵਰਤੋਂ ਕੀਤੀ ਹੈ ਅਤੇ ਤੁਹਾਨੂੰ ਪਾਉਂਡਸ ਅਤੇ ਪੈਂਸ ਵਿੱਚ ਕਿੰਨਾ ਭੁਗਤਾਨ ਕਰਨਾ ਹੈ