ਸਮਾਰਟ ਮੀਟਰ ਕੌਣ ਪ੍ਰਾਪਤ ਕਰ ਸਕਦਾ ਹੈ?
ਬ੍ਰਿਟੇਨ ਵਿੱਚ ਹਰ ਪਰਿਵਾਰ ਨੂੰ ਰਾਸ਼ਟਰੀ ਰੋਲਆਉਟ ਦੇ ਹਿੱਸੇ ਦੇ ਰੂਪ ਵਿੱਚ ਇੱਕ ਸਮਾਰਟ ਮੀਟਰ ਪ੍ਰਾਪਤ ਹੋ ਸਕਦਾ ਹੈ। ਤਹਾਡਾ ਐਨਰਜੀ ਸਪਲਾਇਰ ਇਸਨੂੰ ਬਿਨਾ ਕਿਸੇ ਲਾਗਤ ਤੋਂ ਤੁਹਾਡੇ ਘਰ ਇੰਸਟਾਲ ਕਰੇਗਾ। ਜੇ ਤੁਸੀਂ ਅਕਾਉਂਟ ਹੋਲਡਰ ਹੋ, ਜੋ ਐਨਰਜੀ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸਦੇ ਹੱਕਦਾਰ ਹੋ।
ਜੇ ਤੁਸੀਂ ਹੇਠਲਿਆਂ ਵਿੱਚੋ ਕੋਈ ਹੋ, ਤਾਂ ਤੁਹਾਨੂੰ ਕੁਝ ਚੀਜਾਂ ਦੀ ਲੋੜ ਹੈ:
ਸਮਾਰਟ ਮੀਟਰ ਅਤੇ ਕਿਰਾਏਦਾਰ
ਜੇ ਤੁਸੀਂ ਖਾਤਾ ਧਾਰਕ ਹੋ ਅਤੇ ਤੁਸੀਂ ਬਿੱਲ ਦਾ ਭੂਗਤਾਨ ਕਰਦੇ ਹੋ, ਤਾਂ ਤੁਸੀਂ ਸਮਾਰਟ ਮੀਟਰ ਲਈ ਆਪਣੇ ਐਨਰਜੀ ਸਪਲਾਇਰ ਨੂੰ ਪੁੱਛ ਸਕਦੇ ਹੋ। ਉਹ ਤੁਹਾਨੂੰ ਤੁਹਾਡੇ ਬਾਹਰ ਜਾਣ 'ਤੇ ਕਿੰਨਾਂ ਬਕਾਇਆ ਇਸ ਮੁਸ਼ਕਲ ਨੂੰ ਹਟਾ ਸਕਦਾ ਹੈ। ਆਪਣੇ ਫਲੈਟਮੇਟਸ ਵਿੱਚ ਬਿੱਲ ਨੂੰ ਵੱਡਣ ਲੱਗਿਆਂ ਵੀ ਇਹ ਮਦਦ ਕਰਣਗੇ। ਸਮਾਰਟ ਮੀਟਰ ਨਾਲ, ਤੁਹਾਨੂੰ ਹਮੇਸ਼ਾ ਪਤਾ ਹੋਵੇਗਾ ਕਿ ਤੁਸੀਂ ਕਿੰਨੀ ਐਨਰਜੀ ਦੀ ਵਰਤੋਂ ਕਰ ਰਹੇ ਹੋ ਅਤੇ ਇਸ ਦੀ ਲਾਗਤ ਕਿੰਨੀ ਹੈ।
ਆਪਣੇ ਮਕਾਨ-ਮਾਲਕ ਦੇ ਨਾਲ ਸਮਾਰਟ ਮੀਟਰ 'ਤੇ ਚਰਚਾ ਕਰਨਾ
ਜੇ ਤੁਸੀਂ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਸਮਾਰਟ ਮੀਟਰ ਲਗਾਉਣ ਲਈ ਆਪਣੇ ਮਕਾਨ ਮਾਲਕ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ ਪਰ ਅਸੀਂ ਤੁਹਾਨੂੰ ਆਪਣੇ ਮਕਾਨ-ਮਾਲਕ ਨੂੰ ਦੱਸਣ ਦੀ ਸਲਾਹ ਦੇਵਾਂਗੇ। ਉਹਨਾਂ ਨੂੰ ਦੱਸਣਾ ਕਿ ਸਮਾਰਟ ਮੀਟਰ ਰਾਸ਼ਟਰੀ ਰੋਲਆਉਟ ਦਾ ਹਿੱਸਾ ਹੈ ਜਾਂ ਉਹਨਾਂ ਨੂੰ ਇਸਦੇ ਲਾਭ ਦੱਸਣਾ ਹੈ।.