ਜੇ ਤੁਸੀਂ ਪ੍ਰੀਪੇਅ ਮੀਟਰ 'ਤੇ ਹੋ, ਤਾਂ ਉਸਦੇ ਲਾਭ
ਜੇ ਹੁਣ ਤੁਹਾਡੇ ਕੋਲ ਪ੍ਰੀਪੇਅ ਮੀਟਰ ਹਨ, ਤਾਂ ਸਮਾਰਟ ਮੀਟਰ ਵੀ ਵਧੀਆ ਖ਼ਬਰ ਹੈ। ਸਮਾਰਟ ਮੀਟਰ ਤਕਨਾਲੌਜੀ ਰਾਸ਼ਟਰੀ ਰੋਲਆਉਟ ਦਾ ਹਿੱਸਾ ਹੈ। ਸਮਾਰਟ ਪ੍ਰੀਪੇਅ ਮੀਟਰ ਨਾਲ, ਤੁਹਾਨੂੰ ਹਮੇਸ਼ਾ ਪਤਾ ਰਹੇਗਾ ਕਿ ਤੁਸੀਂ ਕਿੰਨਾ ਖ਼ਰਚ ਕਰ ਰਹੇ ਹੋ ਅਤੇ ਤੁਸੀਂ ਕਿੰਨਾ ਦੇਣਾ ਹੈ।
ਸੌਖਾ ਟਾਪ ਅੱਪ
ਪ੍ਰੀਪੇਅ ਸਮਾਰਟ ਮੀਟਰ ਨੇ ਤੁਹਾਡੇ ਕ੍ਰੈਡਿਟ ਨੂੰ ਟਾੱਪਅਪ ਕਰਨਾ ਬਹੁਤ ਹੀ ਅਸਾਨ ਬਣਾ ਦਿੱਤਾ ਹੈ। ਤੁਹਾਡੇ ਸਪਲਾਇਰ ਦੇ ਅਧਾਰ 'ਤੇ, ਤੁਸੀਂ ਐਪ ਜਾਂ ਲੋਕਲ ਦੁਕਾਨ ਰਾਹੀਂ, ਸਿੱਧਿਆਂ ਹੀ ਆਨਲਾਈਨ ਟਾੱਪਅਪ ਕਰਨ ਦੇ ਯੋਗ ਹੋਵੋਗੇ। ਹੁਣ ਕੋਈ ਕੀਜ਼, ਕਾਰਡ ਜਾਂ ਦੁਕਾਨ 'ਤੇ ਜਾਣ ਦੀ ਲੋੜ ਨਹੀਂ।
ਆਪਣੇ ਕ੍ਰੈਡਿਟ ਨੂੰ ਚੈਕ ਕਰਨਾ ਅਸਾਨ ਹੈ
ਤੁਹਾਡਾ ਪ੍ਰੀਪੇਅ ਸਮਾਰਟ ਮੀਟਰ ਡਿਸਪਲੇ ਵਿੱਚ ਅਸਾਨੀ ਨਾਲ ਸਮਝਣ ਵਾਲੀ ਸਕ੍ਰੀਨ ਹੋਵੇਗੀ, ਜੋ ਤੁਹਾਨੂੰ ਦੱਸੇਗੀ ਕਿ ਤੁਹਾਡੇ ਕੋਲ ਕਿੰਨਾ ਕ੍ਰੈਡਿਟ ਬੱਚ ਗਿਆ ਹੈ। ਇਸ ਲਈ ਹੁਣ ਦੇਰ ਰਾਤ ਨੂੰ ਦੁਕਾਨ 'ਤੇ ਜਾਣ ਦੀ ਲੋੜ ਨਹੀਂ।
ਵਧੇਰੇ ਐਨਰਜੀ ਬਚਾਓ, ਵਧੇਰੇ ਪੈਸਾ ਬਚਾਓ
ਕਿਉਂਕਿ ਸਮਾਰਟ ਮੀਟਰ ਤੁਹਾਨੂੰ ਵਿਖਾਉਂਦੇ ਹਨ ਕਿ ਤੁਸੀਂ ਨੇੜਲੇ ਅਸਲ ਸਮੇਂ ਵਿੱਚ ਕਿੰਨੀ ਗੈਸ ਅਤੇ ਐਨਰਜੀ ਦੀ ਵਰਤੋਂ ਕਰ ਰਹੇ ਹੋ, ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਸਭ ਤੋਂ ਵੱਧ ਐਨਰਜੀ ਦੀ ਵਰਤੋਂ ਕਦੋਂ ਕਰ ਰਹੇ ਹੋ ਅਤੇ ਕਿਹੜਾ ਉਪਕਰਣ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਇਹ ਪਤਾ ਹੋਣਾ ਕਿ ਕਿਥੇ ਕਟੌਤੀ ਕਰਨੀ ਹੈ, ਐਨਰਜੀ ਅਤੇ ਪੈਸਾ ਦੋਹਾਂ ਦੀ ਬੱਚਤ ਕਰ ਸਕਦਾ ਹੈ।/p>